
ਜਲੰਧਰ (ਜਾਗਰੂਕ ਪੰਜਾਬ) : ਸ਼੍ਰੋਮਣੀ ਅਕਾਲੀ ਦਲ ਜਲੰਧਰ ਨਾਰਥ ਦੇ ਇੰਚਾਰਜ ਹਰਿੰਦਰ ਸਿੰਘ ਢੀਡਸਾ ਵੱਲੋਂ ਮਹੱਲਾ ਨਿਊ ਵਿਨੇਗਰ ਵਿਖੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਦਿੱਤੇ ਥਾਪੜੇ ਤੋਂ ਬਾਅਦ ਸਰਦਾਰ ਜਸਪਾਲ ਸਿੰਘ ਨੂੰ ਵਾਰਡ ਨੰਬਰ 74 ਦਾ ਮੁੱਖ ਸੇਵਾਦਾਰ ਬਣਾਇਆ ਗਿਆ ਅਤੇ ਇਸ ਉਪਰੰਤ ਦੋਹਾਂ ਆਗੂਆਂ ਵੱਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਢੀਂਡਸਾ ਨੇ ਕਿਹਾ ਕਿ ਹਲਕਾ ਉਤਰੀ ਦੇ ਹਰ ਵਾਰਡ ਦੇ ਅੰਦਰ ਮਿਹਨਤੀ ਵਰਕਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਨੁਮਾਇੰਦਗੀ ਦੇ ਕੇ ਨਿਵਾਜਿਆ ਜਾਵੇਗਾ ਅਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਬੂਥ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਹਰ ਵਰਗ ਦੇ ਲੋਕਾਂ ਨੂੰ ਜਿਸ ਵਿੱਚ ਐਸੀ ਵਿੰਗ ਬੀਸੀ ਬਿੰਗ ਭਾਈਚਾਰਾ ਇਸਤਰੀ ਬਿੰਗ ਜੂਥ ਅਕਾਲੀ ਦਲ ਵਿੱਚ ਨੌਜਵਾਨਾਂ ਨੂੰ ਮੁਸਲਮਾਨ ਭਾਈਚਾਰੇ ਚੋਂ ਯੋਗ ਨੁਮਾਇੰਦਗੀਆਂ ਦੇ ਕੇ ਪਾਰਟੀ ਦੀ ਮਜਬੂਤੀ ਤੇ ਚੜਦੀ ਕਲਾ ਲਈ ਮਾਨ ਸਨਮਾਨ ਨਾਲ ਨਿਵਾਜਿਆ ਜਾਵੇਗਾ ਇਸ ਮੌਕੇ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਆ ਜਿਸ ਦੇ ਰਾਜਕਾਲ ਦੌਰਾਨ ਹੀ ਪੰਜਾਬ ਦਾ ਸਰ ਪੱਖੀ ਵਿਕਾਸ ਅਮਨ ਸ਼ਾਂਤੀ ਭਾਈਚਾਰਕ ਸਾਂਝ ਅਤੇ ਹਰ ਵਰਗ ਦੇ ਲੋਕਾਂ ਨੂੰ ਰਾਹਤਾਂ ਦੇ ਕੇ ਵੱਡੇ ਪੱਧਰ ਤੇ ਕਾਰਜ ਕੀਤੇ ਹਨ 2007 ਦੀਆਂ ਚੋਣਾਂ ਵਿੱਚ ਜੋ ਲੋਕਾਂ ਦੀ ਮਨੋਭਾਵਨਾ ਆ ਉਹ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪੰਜਾਬ ਦੇ ਲੋਕਾਂ ਦੀਆਂ ਸੱਥਾਂ ਵਿੱਚ ਸਰਕਾਰ ਬਣਨੀ ਦਿਖਣੀ ਚਾਹੁੰਦੇ ਹਨ ਉਹਨਾਂ ਕਿਹਾ ਆਓ ਸਾਰੇ ਰਲ ਕੇ ਇੱਕ ਮਾਲਾ ਵਿੱਚ ਬਣ ਕੇ ਪੰਜਾਬ ਨੂੰ ਬੁਲੰਦੀਆਂ ਵੱਲ ਜਾਣ ਲਈ ਆਪਣਾ ਆਪਣਾ ਯੋਗਦਾਨ ਪਾਈਏ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰੀਏ ਇਸ ਮੌਕੇ ਉਹਨਾਂ ਨਾਲ ਦਲਜੀਤ ਸਿੰਘ ਲੰਮਾ ਪਿੰਡ ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਖਾਲਸਾ ਸਰਕਲ ਪ੍ਰਧਾਨ ਗੁਰਸ਼ਰਨ ਸਿੰਘ ਮੱਕੜ ਬੂਥ ਪ੍ਰਧਾਨ ਬਲਵੀਰ ਸਿੰਘ ਬਸਰਾ ਵਿਵੇਕ ਸਿੰਘ ਡਾਕਟਰ ਬੀਕੇ ਵਿਸ਼ਵਾਸ ਸਤਨਾਮ ਸਿੰਘ ਸੋਨੀ ਪ੍ਰਤਪਾਲ ਸਿੰਘ ਕਾਕਾ ਬਹਾਦਰ ਸਿੰਘ ਸੁਰਿੰਦਰ ਸਿੰਘ ਰਾਜ ਸ਼ਾਮਲ ਸਨ



