ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ’ਚ 6ਵੀਂ ਜਮਾਤ ਦੇ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ

31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ, 28 ਨਵੰਬਰ ਨੂੰ ਹੋਵੇਗੀ ਪ੍ਰੀਖਿਆ

ਜਲੰਧਰ : ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਵਿਖੇ ਸੈਸ਼ਨ 2027-28 ਲਈ 6ਵੀਂ ਕਲਾਸ ਵਿੱਚ ਦਾਖ਼ਲੇ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਵਿਦਿਆਲਿਆ ਦੇ ਪ੍ਰਿੰਸੀਪਲ ਅਰੁਨ ਕੁਮਾਰ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਨਲਾਈਨ ਅਰਜ਼ੀਆਂ ਭਰਨ ਦੀ ਆਖਰੀ ਮਿਤੀ 31 ਜੁਲਾਈ 2026 ਨਿਰਧਾਰਿਤ ਕੀਤੀ ਗਈ ਹੈ, ਜਦਕਿ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਦਾਖਲੇ ਸਬੰਧੀ ਪ੍ਰੀਖਿਆ 28 ਨਵੰਬਰ 2026 ਨੂੰ ਕਰਵਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਵੇਰਵੇ ਸਹਿਤ ਨੋਟੀਫਿਕੇਸ਼ਨ, ਪ੍ਰਾਸਪੈਕਟ ਵਿਦਿਆਲਿਆ ਦੀ ਵੈੱਬਸਾਈਟ https://navodaya.gov.in ’ਤੇ ਉਪਲਬਧ ਹੈ। ਚਾਹਵਾਨ ਵਿਦਿਆਰਥੀ ਆਪਣੀ ਮੁਫ਼ਤ ਰਜਿਸਟ੍ਰੇਸ਼ਨ ਪੋਰਟਲ https://navodaya.gov.in ’ਤੇ ਕਰ ਸਕਦੇ ਹਨ।

ਯੋਗਤਾ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪ੍ਰੀਖਿਆ ਲਈ ਕੇਵਲ ਓਹੀ ਵਿਦਿਆਰਥੀ ਯੋਗ ਹੋਣਗੇ, ਜੋ ਜ਼ਿਲ੍ਹਾ ਜਲੰਧਰ ਦੇ ਸਥਾਈ ਨਿਵਾਸੀ ਹਨ। ਵਿਦਿਆਰਥੀ ਮੌਜੂਦਾ ਸੈਸ਼ਨ 2026-27 ਵਿੱਚ ਜ਼ਿਲ੍ਹਾ ਜਲੰਧਰ ਦੇ ਕਿਸੇ ਸਰਕਾਰੀ ਜਾਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਕੂਲ ਵਿੱਚ 5ਵੀਂ ਕਲਾਸ ਵਿੱਚ ਪੜ੍ਹਦਾ ਹੋਵੇ। ਉਸਨੇ ਪਿਛਲੇ ਸਾਲਾਂ ਵਿੱਚ ਤੀਜੀ ਕਲਾਸ (2024-25) ਅਤੇ ਚੌਥੀ (2025-26) ਨਿਯਮਿਤ ਤੇ ਨਿਰਵਿਘਨ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲ ਤਹਿਤ ਪਾਸ ਕੀਤੀ ਹੋਵੇ। ਵਿਦਿਆਰਥੀ ਦਾ ਜਨਮ 01.05.2015 ਤੋਂ 31.07.2017 (ਦੋਵੇਂ ਮਿਤੀਆਂ ਸ਼ਾਮਲ) ਦਰਮਿਆਨ ਹੋਇਆ ਹੋਵੇ।
ਸ਼੍ਰੀ ਕੁਮਾਰ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ, ਕਿਉਂਕਿ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਜਿੱਥੇ ਆਧੁਨਿਕ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ, ਉੱਥੇ ਇਥੇ ਹੋਸਟਲ ਦੀ ਸਹੂਲਤ ਉਪਲਬਧ ਹੈ। ਵਧੇਰੇ ਜਾਣਕਾਰੀ https://navodaya.gov.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Hot this week

देश के स्कूलों में शुरू होगी सेक्स एजुकेशन, सुप्रीम कोर्ट में केंद्र सरकार की सहमति

पॉक्सो के बढ़ते मामलों के बीच बड़ा कदम नई दिल्ली/जालंधर...

वायरल वीडियो मामले में 6 हुड़दंगियों पर केस दर्ज, विक्की और सुखविंदर गिरफ्तार

जालंधर (जागरूक पंजाब ब्यूरो): शहरी इलाकों में शांति व्यवस्था...

जालंधर में उमस के बीच बूंदाबांदी से मिली राहत, अलर्ट- अगले 48 घंटों में भारी बारिश की संभावना

सेहत को लेकर बरतें सावधानी जालंधर (जागरूक पंजाब ब्यूरो): जालंधर...

Topics

वायरल वीडियो मामले में 6 हुड़दंगियों पर केस दर्ज, विक्की और सुखविंदर गिरफ्तार

जालंधर (जागरूक पंजाब ब्यूरो): शहरी इलाकों में शांति व्यवस्था...

जालंधर में उमस के बीच बूंदाबांदी से मिली राहत, अलर्ट- अगले 48 घंटों में भारी बारिश की संभावना

सेहत को लेकर बरतें सावधानी जालंधर (जागरूक पंजाब ब्यूरो): जालंधर...

सावन में फूड पॉइजनिंग का बढ़ा खतरा: उल्टी-दस्त को न लें हल्के में

जालंधर : पवित्र सावन महीने की शुरुआत के साथ...
spot_img

Related Articles

Popular Categories

spot_imgspot_img